ਮਿਸ਼ਨ ਪੈਗਾਮ-ਏ-ਸ਼ਬਦ ਗੁਰੂ ਅਧਿਆਤਮਕ ਖੋਜੀਆਂ ਦਾ ਇੱਕ ਇੱਕਠ ਹੈ। ਇਸ ਦਾ ਇੱਕ ਮਨੋਰਥ ਇਸੇ ਰਾਹ ਵਲ ਤੁਰੇ ਹੋਰ ਖੋਜੀਆਂ ਨਾਲ ਸਾਂਝ ਵਧਾਉਣਾ ਹੈ। ਗਿਆਨੀ ਕੁਲਵੰਤ ਸਿੰਘ ਜੀ ਇੱਕ ਐਸੀ ਭਾਗਸ਼ਾਲੀ ਸ਼ਖਸ਼ੀਅਤ ਹਨ ਜਿਨ੍ਹਾਂ ਦੀ ਸ਼ਬਦ ਸ਼ਕਤੀ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸੰਵਾਰਿਆ ਹੈ। ਗਿਆਨੀ ਜੀ ਦੀ ਕਥਾ ਗੁਹਜ ਗੱਲਾਂ ਨੂੰ ਸਰਲ ਸ਼ਬਦਾਂ ਵਿਚ ਬਿਆਨ ਕਰਦੀ ਹੈ। ਇਨ੍ਹਾਂ ਖੋਜੀਆਂ ਨੂੰ ਇਹਨਾਂ ਵਿਖਿਆਨਾਂ ਵਿਚੋਂ ਜੀਵਣ ਦੇ ਰਸਤੇ ਮਿਲੇ ਹਨ। ਅੱਜ ਦਾ ਮਨੁੱਖ ਭੋਗੀ ਵਰਤਾਰਿਆਂ ਵਿੱਚ ਗ੍ਰਸਤ ਹੋ ਕੇ ਅੰਦਰੋਂ ਕਰੀਬ ਕਰੀਬ ਮਿੱਟੀ ਹੋ ਗਿਆ ਹੈ। ਇਸ ਕਥਾ ਦੁਆਰਾ ਮਿੱਟੀ ਵਿਚੋਂ ਨੂਰ ਦੀ ਖੋਜ ਦੇ ਰਸਤੇ ਨਿਕਲਦੇ ਹਨ।
ਦੂਰ ਦਰਾਡੇ ਬੈਠੀਆਂ ਸੰਗਤਾਂ ਦੀ ਹਮੇਸ਼ਾਂ ਹੀ ਇਹ ਚਾਹਤ ਰਹੀ ਹੈ ਕਿ ਉਹ ਵੀ ਇਸ ਗੁਰਮਤਿ ਕਥਾ ਦਾ ਆਨੰਦ ਨਿਰੰਤਰ ਮਾਣ ਸਕਣ। ਇਸੇ ਕਾਰਜ ਲਈ ਮਿਸ਼ਨ ਪੈਗਾਮ-ਏ-ਸ਼ਬਦ ਗੁਰੂ ਟਰੱਸਟ ਦੀ ਸਥਾਪਨਾ ਕੀਤੀ ਗਈ ਹੈ। ਜਿਸ ਦਾ ਮੰਤਵ ਵੱਖ ਵੱਖ ਸਾਧਨਾ ਜਿਵੇਂ ਟੀ.ਵੀ ਪ੍ਰਸਾਰਨਾ, ਵੈਬਸਾਈਟ, ਸੀ.ਡੀਜ, ਡੀਵੀਜ, ਪੁਸਤਕਾਂ ਤੇ ਵਿਚਾਰ ਗੋਸ਼ਟੀਆਂ ਰਾਹੀਂ ਸੰਗਤਾਂ ਤੱਕ ਇਸ ਕਥਾ ਨੂੰ ਪਹੁੰਚਾਉਣਾ ਹੈ। ਸੰਗਤਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਆਸ ਹੈ ਗੁਰੂ ਸਾਹਿਬ ਇਹਨਾਂ ਕਾਰਜਾਂ ਵਿਚ ਹਰ ਪੱਖੋਂ ਸਹਾਈ ਹੋਣਗੇ।

Latest Video: Larivaar Katha - SGGS

Three Years Gurmukh Jivan Course Form

Go to top